੧ ਕੁਰਿੰਥੀਆਂ 12 : 1 (PAV)
ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਨਾਂ ਦੇ ਵਿਖੇ ਅਣਜਾਣ ਰਹੋ
੧ ਕੁਰਿੰਥੀਆਂ 12 : 2 (PAV)
ਤੁਸੀਂ ਜਾਣਦੇ ਹੋ ਭਈ ਜਦ ਤੁਸੀਂ ਪਰਾਈ ਕੌਮ ਵਾਲੇ ਸਾਓ ਤਦ ਗੂੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸਾਓ
੧ ਕੁਰਿੰਥੀਆਂ 12 : 3 (PAV)
ਸੋ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ ਹੈ, ਯਿਸੂ ਸਰਾਪਤ ਹੈ, ਨਾ ਕੋਈ ਕਹਿ ਸੱਕਦਾ ਹੈ, ਯਿਸੂ ਪ੍ਰਭੁ ਹੈ ਪਰ ਨਿਰਾ ਪਵਿੱਤ੍ਰ ਆਤਮਾ ਦੇ ਰਾਹੀਂ।।
੧ ਕੁਰਿੰਥੀਆਂ 12 : 4 (PAV)
ਦਾਤਾਂ ਅਨੇਕ ਪਰਕਾਰ ਦੀਆਂ ਹਨ ਪਰ ਆਤਮਾ ਇੱਕੋ ਹੈ
੧ ਕੁਰਿੰਥੀਆਂ 12 : 5 (PAV)
ਅਤੇ ਸੇਵਾਂ ਅਨੇਕ ਪਰਕਾਰ ਦੀਆਂ ਹਨ ਪਰ ਪ੍ਰਭੁ ਇੱਕੋ ਹੈ
੧ ਕੁਰਿੰਥੀਆਂ 12 : 6 (PAV)
ਅਤੇ ਕਾਰਜ ਅਨੇਕ ਪਰਕਾਰ ਦੇ ਹਨ ਪਰੰਤੂ ਪਰਮੇਸ਼ੁਰ ਇੱਕੋ ਜਿਹੜਾ ਸਭਨਾਂ ਵਿੱਚ ਸਭ ਅਸਰ ਕਰਦਾ ਹੈ
੧ ਕੁਰਿੰਥੀਆਂ 12 : 7 (PAV)
ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਇੱਕ ਇੱਕ ਨੂੰ ਦਿੱਤਾ ਜਾਂਦਾ ਹੈ
੧ ਕੁਰਿੰਥੀਆਂ 12 : 8 (PAV)
ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪਰਾਪਤ ਹੁੰਦੀ ਹੈ ਅਤੇ ਦੂਏ ਨੂੰ ਉਸੇ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ
੧ ਕੁਰਿੰਥੀਆਂ 12 : 9 (PAV)
ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨਿਹਚਾ ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨਰੋਇਆ ਕਰਨ ਦੀਆਂ ਦਾਤਾਂ
੧ ਕੁਰਿੰਥੀਆਂ 12 : 10 (PAV)
ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਮ ਵਾਕ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ ਅਤੇ ਹੋਰ ਨੂੰ ਅਨੇਕ ਪਰਕਾਰ ਦੀਆਂ ਭਾਸ਼ਾ ਅਤੇ ਹੋਰ ਕਿਸੇ ਨੂੰ ਭਾਸ਼ਾਂ ਦਾ ਅਰਥ ਕਰਨਾ
੧ ਕੁਰਿੰਥੀਆਂ 12 : 11 (PAV)
ਪਰ ਉਹ ਇੱਕੋ ਆਤਮਾ ਇਹ ਸਭ ਕੁੱਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਹੈ।।
੧ ਕੁਰਿੰਥੀਆਂ 12 : 12 (PAV)
ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਰਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ
੧ ਕੁਰਿੰਥੀਆਂ 12 : 13 (PAV)
ਕਿਉਂ ਜੋ ਅਸੀਂ ਸਭਨਾਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਦੇ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ ਹੈ
੧ ਕੁਰਿੰਥੀਆਂ 12 : 14 (PAV)
ਸਰੀਰ ਤਾਂ ਇੱਕੋ ਅੰਗ ਨਹੀਂ ਸਗੋਂ ਬਹੁਅੰਗਾ ਹੈ
੧ ਕੁਰਿੰਥੀਆਂ 12 : 15 (PAV)
ਜੇ ਪੈਰ ਆਖੇ ਭਈ ਮੈਂ ਹੱਥ ਜੋ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?
੧ ਕੁਰਿੰਥੀਆਂ 12 : 16 (PAV)
ਅਤੇ ਜੇ ਕੰਨ ਆਖੇ ਭਈ ਮੈਂ ਅੱਖ ਜੇ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?
੧ ਕੁਰਿੰਥੀਆਂ 12 : 17 (PAV)
ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ?
੧ ਕੁਰਿੰਥੀਆਂ 12 : 18 (PAV)
ਪਰ ਹੁਣ ਪਰਮੇਸ਼ੁਰ ਨੇ ਜਿਸ ਪਰਕਾਰ ਉਹ ਨੂੰ ਭਾਉਂਦਾ ਸੀ ਅੰਗਾਂ ਨੂੰ ਇੱਕ ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ
੧ ਕੁਰਿੰਥੀਆਂ 12 : 19 (PAV)
ਪਰ ਜੇ ਉਹ ਸੱਭੋ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?
੧ ਕੁਰਿੰਥੀਆਂ 12 : 20 (PAV)
ਪਰ ਹੁਣ ਤਾਂ ਬਾਹਲੇ ਅੰਗ ਹਨ ਪਰ ਸਰੀਰ ਇੱਕੋ ਹੈ
੧ ਕੁਰਿੰਥੀਆਂ 12 : 21 (PAV)
ਅੱਖ ਹੱਥ ਨੂੰ ਨਹੀਂ ਆਖ ਸੱਕਦੀ ਭਈ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰਾਂ ਨੂੰ ਭਈ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈ
੧ ਕੁਰਿੰਥੀਆਂ 12 : 22 (PAV)
ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਨਿਰਬਲ ਦਿੱਸਦੇ ਹਨ ਉਹੋ ਅੱਤ ਲੋੜੀਦੇ ਹਨ
੧ ਕੁਰਿੰਥੀਆਂ 12 : 23 (PAV)
ਅਤੇ ਸਰੀਰ ਦਿਆਂ ਜਿੰਨ੍ਹਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵਧਕੇ ਆਦਰ ਕਰਦੇ ਹਾਂ ਅਤੇ ਸਾਡੇ ਕੁਸੋਹਣੇ ਅੰਗ ਬਹੁਤ ਵਧਕੇ ਸੋਹਣੇ ਹੋ ਜਾਂਦੇ ਹਨ
੧ ਕੁਰਿੰਥੀਆਂ 12 : 24 (PAV)
ਪਰ ਸਾਡੇ ਸੋਹਣੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗ ਨੂੰ ਕੁੱਝ ਘਾਟਾ ਸੀ ਉਹ ਨੂੰ ਪਰਮੇਸ਼ੁਰ ਨੇ ਹੋਰ ਵੀ ਵਧੀਕ ਆਦਰ ਦੇ ਕੇ ਸਰੀਰ ਨੂੰ ਜੋੜਿਆ ਹੈ
੧ ਕੁਰਿੰਥੀਆਂ 12 : 25 (PAV)
ਭਈ ਸਰੀਰ ਵਿੱਚ ਫੋਟਰ ਨਾ ਪਏ ਸਗੋਂ ਅੰਗ ਇੱਕ ਦੂਏ ਦੇ ਲਈ ਇੱਕ ਸਮਾਨ ਚਿੰਤਾ ਕਰਨ
੧ ਕੁਰਿੰਥੀਆਂ 12 : 26 (PAV)
ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਅੰਗ ਉਹ ਦੇ ਨਾਲ ਅਨੰਦ ਹੁੰਦੇ ਹਨ
੧ ਕੁਰਿੰਥੀਆਂ 12 : 27 (PAV)
ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ ਇੱਕ ਕਰਕੇ ਉਹ ਦੇ ਅੰਗ ਹੋ
੧ ਕੁਰਿੰਥੀਆਂ 12 : 28 (PAV)
ਅਤੇ ਕਲੀਸਿਯਾ ਦੇ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜੇ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪਰਕਾਰ ਦੀਆਂ ਭਾਸ਼ਾਂ ਬੋਲਣ ਵਾਲਿਆਂ ਨੂੰ
੧ ਕੁਰਿੰਥੀਆਂ 12 : 29 (PAV)
ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਉਪਦੇਸ਼ਕ ਹਨ? ਕੀ ਸਾਰੇ ਕਰਾਮਾਤੀ ਹਨ?
੧ ਕੁਰਿੰਥੀਆਂ 12 : 30 (PAV)
ਕੀ ਸਭਨਾਂ ਨੂੰ ਨਰੋਇਆ ਕਰਨ ਦੀਆਂ ਦਾਤਾਂ ਮਿਲੀਆ ਹਨ? ਕੀ ਸਾਰੇ ਅਨੇਕ ਪਰਕਾਰ ਦੀਆਂ ਭਾਸ਼ਾਂ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ?
੧ ਕੁਰਿੰਥੀਆਂ 12 : 31 (PAV)
ਪਰ ਤੁਸੀਂ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਸਰੇਸ਼ਟ ਮਾਰਗ ਦੱਸਦਾ ਹਾਂ।।
❮
❯